ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਇਸ ਸੰਕਟ ਦੀ ਘੜੀ ਵਿੱਚ ਅਗਵਾਈ ਲਈ ਅੱਗੇ ਆਵੇ, ਸਾਰਾ ਖਾਲਸਾ ਪੰਥ ਨਾਲ ਤੁਰੇਗਾ – ਬਾਬਾ ਅਵਤਾਰ ਸਿੰਘ ਜੀ ਬਿਧੀਚੰਦ ਸੁਰਸਿੰਘ ਵਾਲੇ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਇਸ ਸੰਕਟ ਦੀ ਘੜੀ ਵਿੱਚ ਅਗਵਾਈ ਲਈ ਅੱਗੇ ਆਵੇ, ਸਾਰਾ ਖਾਲਸਾ ਪੰਥ ਨਾਲ ਤੁਰੇਗਾ – ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲੇ
ਪੰਜਾਬ ਅੰਦਰ ਚੱਲ ਰਹੀ ਜੁਲਮ ਜਬਰ ਦੀ ਹਨੇਰੀ ਬਾਬਤ ਸੁਰਸਿੰਘ ਵਿਖੇ ਚੱਲ ਰਹੇ ਬਰਸੀ ਸਮਾਗਮ ਦੌਰਾਨ ਹਜਾਰਾਂ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ ੧੨ਵੇਂ ਜਾਂਨਸ਼ੀਨ ਸੰਤ ਬਾਬਾ ਅਵਤਾਰ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਅੰਮ੍ਰਿਤ ਸੰਚਾਰ ਲਹਿਰ ਅਤੇ ਨੌਜੁਆਨਾਂ ਨੂੰ ਸ੍ਰੀ ਗੁਰੂ ਸਾਹਿਬ ਜੀ ਦੇ ਲੜ ਲਾਉਣ ਵਾਲੇ ਖਾਲਸਾ ਵਹੀਰ ਦੇ ਸੰਚਾਲਕ ਅਤੇ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਦੀ ਗ੍ਰਿਫਤਾਰੀ ਖਾਲਸਾ ਪੰਥ ਲਈ ਚਣੌਤੀ ਬਣ ਕੇ ਉਭਰੀ ਹੈ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਿਨਾ ਦੇਰੀ ਕੀਤਿਆਂ ਪੰਥ ਦੀਆਂ ਸਮੂਹ ਜਥੇਬੰਦੀਆਂ, ਸੰਪਰਦਾਵਾਂ, ਟਕਸਾਲਾਂ, ਸਿੰਘ ਸਭਾਵਾਂ ਅਤੇ ਪੰਥ ਦਰਦੀਆਂ ਦੀ ਇਕੱਤਰਤਾ ਕਰਕੇ ਸਰਕਾਰ ਵੱਲੋਂ ਅੱਖੋਂ ਉਹਲੇ ਕੀਤੇ ਨੌਜੁਆਨਾਂ ਨੂੰ ਰਿਹਾਅ ਕਰਾਉਣ ਲਈ ਜਲਦੀ ਅਗਲੇਰਾ ਪ੍ਰੋਗਰਾਮ ਦੇਣਾ ਚਾਹੀਦਾ ਹੈ ।
ਸੰਤ ਬਾਬਾ ਅਵਤਾਰ ਸਿੰਘ ਜੀ ਨੇ ਬੋਲਦਿਆ ਕਿਹਾ ਕਿ ਸਮੂਹ ਖਾਲਸਾ ਪੰਥ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਅਤੇ ਅਗਵਾਈ ਹੇਠ ਨੌਜੁਆਨਾਂ ਨੂੰ ਸਰਕਾਰੀ ਜਬਰ ਤੋਂ ਮੁਕਤ ਕਰਾਉਣ ਦੀ ਜਿੰਮੇਵਾਰੀ ਸਮੂਹ ਖਾਲਸਾ ਪੰਥ ਦੀ ਹੈ ।